Festival

Diwali in Punjabi: ਪੜ੍ਹੋ ਦੀਵਾਲੀ ਸਪੈਸ਼ਲ ਕਵਿਤਾ ਤੇ ਲੇਖ

Diwali in Punjabi: ਜਿਵੇਂ ਕਿ ਅਸੀਂ ਸਬ ਜਾਣਦੇ ਹੀ ਹਾਂ ਕਿ ਭਾਰਤ ਦੇਸ਼ ਤਿਓਹਾਰਾਂ ਤੇ ਰੀਤੀ ਰੀਵਾਜ਼ਾਂ ਦਾ ਦੇਸ਼ ਹੈ. ਹਰ ਸਾਲ ਭਾਰਤ ‘ਚ ਦੀਵਾਲੀ, ਦੁਸਹਿਰਾ, ਲੋਹੜੀ ਆਦਿ ਤਿਓਹਾਰ ਕਾਫੀ ਧੂਮ ਧਾਮ ਨਾਲ ਮਨਾਏ ਜਾਂਦੇ ਹਨ. ਦੀਵਾਲੀ ਦਾ ਤਿਓਹਾਰ ਹਰ ਸਾਲ ਦੁਸਹਿਰੇ ਤੋਂ 21 ਦਿਨਾਂ ਬਾਅਦ ਮਨਾਇਆ ਜਾਂਦਾ ਹੈ. ਦੀਵਾਲੀ ਆਉਣ ਤੋਂ ਇਕ ਮਹੀਨਾ ਪਹਿਲਾ ਹੀ ਲੋਕ ਇਸਦੀ ਤਿਆਰੀਆਂ ਵਿਚ ਰੁੱਝ ਜਾਂਦੇ ਹਨ. ਅੱਜ ਅਸੀਂ ਤੁਹਾਨੂੰ ਦੀਵਾਲੀ ਨਾਲ ਜੁੜੀ ਕਵਿਤਾ( poem on diwali in ਪੰਜਾਬੀ), ਦੀਵਾਲੀ ਦਾ ਲੇਖ (diwali essay in punjabi language ) ਤੇ ਦੀਵਾਲੀ ਨਾਲ ਜੁੜੇ ਕੁੱਝ ਕਯੋਟਸ (diwali quotes in punjabi ) ਦੱਸਣ ਜਾ ਰਹੇ ਹਾਂ.

ਦੀਵਾਲੀ ਦਾ ਲੇਖ – diwali essay in punjabi

ਜੇਕਰ ਤੁਸੀਂ ਦੀਵਾਲੀ ਦਾ ਲੇਖ diwali lekh in punjabi ਯਾ ਫਿਰ paragraph on diwali in punjabi ਦੀ ਤਲਾਸ਼ ‘ਚ ਹੋ ਤਾਂ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਹੇਂਠਾ ਅਸੀਂ ਦੀਵਾਲੀ ਸੰਬੰਧਿਤ ਨਿਬੰਧ ਤਿਆਰ ਕੀਤਾ ਹੈ ਜੋਕਿ ਤੁਹਾਨੂੰ ਜਰੂਰ ਪਸੰਦ ਆਏਗਾ. ਦਰਅਸਲ, ਦੀਵਾਲੀ ਦਾ ਲੇਖ ਦੀਵਾਲੀ ਨਾਲ ਜੁੜੇ ਇਤਿਹਾਸ ਨੂੰ ਦਰਸਾਉਂਦਾ ਹੈ. ਇਸ ਲੇਖ ਵਿਚ ਤੁਸੀਂ diwali essay in punjabi language ਬਾਰੇ ਪੜ੍ਹੋਗੇ. ਇਸਦੇ ਇਲਾਵਾ ਅਸੀਂ ਤੁਹਾਨੂੰ ਇਸ ਆਰਟੀਕਲ ਵਿਚ ਦੀਵਾਲੀ ਨਾਲ ਜੁੜੇ ਗੀਤ ਅਤੇ ਕਵਿਤਾਵਾਂ ਦਾ ਵੇਰਵਾ ਵੀ ਦਿਆਂਗੇ. ਤੋਂ ਚਲੋ ਫੇਰ ਦੇਰ ਕਿਸ ਗੱਲ ਦੀ? ਅੱਗੇ ਵਧਦੇ ਆ ਦੀਵਾਲੀ ਦੇ ਲੇਖ ਦੀ ਤਰਫ.

ਕੀ ਹੈ ਦੀਵਾਲੀ ਦਾ ਤਿਓਹਾਰ? – paragraph on diwali in punjabi

ਦੀਵਾਲੀ (diwali in punjabi )ਭਾਰਤ ਦਾ ਕੌਮੀ ਤਿਉਹਾਰ ਹੈ ਜੋ ਪੂਰੇ ਭਾਰਤ ਵਿੱਚ ਬੜੀ ਸ਼ਰਧਾ ਤੇ ਜੋਸ਼ੋ ਖਰੋਸ਼ ਨਾਲ ਮਨਾਇਆ ਜਾਂਦਾ ਹੈ। ਹਿੰਦੂਆਂ ਅਤੇ ਸਿੱਖਾਂ ਦਾ ਸਾਝਾਂ ਤਿਉਹਾਰ ਦੀਵਾਲੀ ਸਾਰੇ ਭਾਰਤ ਵਾਸੀਆਂ ਵਿੱਚ ਕੌਮੀ ਏਕਤਾ ਤੇ ਸਦਭਾਵਨਾ ਨੂੰ ਪ੍ਰਚੰਡ ਕਰਦਾ ਹੈ. ਇਤਿਹਾਸ ਦੇ ਅਨੁਸਾਰ ਇਸ ਦਿਨ ਹਿੰਦੂਆਂ ਦੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਆਪਣੇ 14 ਸਾਲਾਂ ਦੇ ਬਨਵਾਸ ਨੂੰ ਕੱਟ ਕੇ ਅਯੋਧਿਆ ਵਾਪਿਸ ਪਰਤੇ ਸਨ ਅਤੇ ਓਹਨਾ ਦੇ ਸਵਾਗਤ ਲਈ ਲੋਕਾਂ ਨੇ ਖੁਸ਼ੀ ਵਿਚ ਦੀਪਮਾਲਾ ਕੀਤੀ ਸੀ. ਇਸਤੋਂ ਇਲਾਵਾ ਇਸੇ ਦਿਨ ਹੀ ਸਿੱਖਾਂ ਦੇ 6 ਵੇਂ ਗੁਰੂ ਹਰਗੋਬਿੰਦ ਸਿੰਘ ਜੀ ਗਵਾਲੀਯਰ ਦੇ ਕਿਲੇ ਤੋਂ 52 ਰਾਜਿਆਂ ਸਮੇਤ ਵਾਪਿਸ ਆਏ ਸਨ ਜਿਸਦੀ ਖੁਸ਼ੀ ਵਿਚ ਲੋਕਾਂ ਨੇ ਆਤਿਸ਼ਬਾਜ਼ੀ ਕੀਤੀ ਸੀ. ਉਸ ਦਿਨ ਤੋਂ ਲੈ ਕੇ ਅੱਜ ਤਕ, ਦੀਵਾਲੀ ਹਿੰਦੂ ਸਿੱਖਾਂ ਦਾ ਸਾਂਝਾ ਤਿਓਹਾਰ ਬਣ ਚੁੱਕਾ ਹੈ.

ਦੀਵਾਲੀ ਦੇ ਤਿਓਹਾਰ ਦਾ ਇੰਤਜ਼ਾਰ ਬੱਚੇ ਤੇ ਬੁੱਢੇ ਦੋਵੇਂ ਮਿਲ ਕੇ ਕਰਦੇ ਹਨ. ਦੀਵਾਲੀ (happy diwali in punjabi ) ਤੋਂ ਕੁੱਝ ਦਿਨ ਪਹਿਲੇ ਹੀ ਲੋਕ ਆਪਣੇ ਘਰਾਂ ਤੇ ਦਫਤਰਾਂ ਦੀ ਸਾਫ ਸਫਾਈ ਸ਼ੁਰੂ ਕਰ ਦੇਂਦੇ ਹਨ ਤੇ ਘਰ ਦੀਆਂ ਦੀਵਾਰਾਂ ਤੇ ਨਵੇਂ ਰੰਗ ਰੋਗਾਂ ਕਰਵਾ ਕਰ ਦੀਵਾਲੀ ਦਾ ਜਸ਼ਨ ਮਨਾਉਂਦੇ ਹਨ. ਦੀਵਾਲੀ ਦੀ ਰਾਤ ਚਾਰੇ ਪਾਸੇ ਉਜਾਲੇ ਦੀ ਰਾਤ ਹੁੰਦੀ ਹੈ. ਲਕਸ਼ਮੀ ਮਾਂ ਦੀ ਪੂਜਾ ਤੋਂ ਬਾਅਦ ਲੋਕ ਮਿਠਾਈਆਂ ਵੰਡ ਕੇ ਅਤੇ ਆਤਿਸ਼ਬਾਜ਼ੀ ਕਰਕੇ ਆਪਣੀ ਖੁਸ਼ੀ ਜਤਾਉਂਦੇ ਹਨ. ਕਿਹਾ ਜਾਂਦਾ ਹੈ ਕੀ ਇਸ ਰਾਤ ਦਰਵਾਜ਼ੇ ਖੁੱਲੇ ਰੱਖ ਕੇ ਸੋਣ ਨਾਲ ਲੱਛਮੀ ਦੇਵੀ ਘਰ ਵਿਚ ਪ੍ਰਵੇਸ਼ ਕਰਦੀ ਹੈ. ਜਿਥੇ ਇਸ ਦਿਨ ਲੋਕ ਖੁਸ਼ੀਆਂ ਦੇ ਸਮੰਦਰ ਵਿਚ ਝੂਮਦੇ ਹਨ, ਓਥੇ ਹੀ ਕੁੱਝ ਲੋਕ ਇਸ ਦਿਨ ਨੂੰ ਜੁਆ ਖੇਡ ਕੇ ਦਾਰੂ ਪੀ ਕੇ ਬਰਬਾਦ ਕਰ ਦੇਂਦੇ ਹਨ.

ਦੀਵਾਲੀ ਸਪੈਸ਼ਲ ਕਵਿਤਾ- poem on diwali in punjabi

ਦੀਪਾਂ ਦਾ ਤਿਓਹਾਰ ਦੀਵਾਲੀ
ਖੁਸ਼ੀਆਂ ਦਾ ਤਿਓਹਾਰ ਦੀਵਾਲੀ,
ਬਨਵਾਸ ਪੂਰਾ ਕਰਕੇ ਆਏ ਸ਼੍ਰੀ ਰਾਮ
ਅਯੋਧਿਆ ਦੇ ਦਿਲ ਨੂੰ ਭਾਏ ਸ਼੍ਰੀ ਰਾਮ ,
ਘਰ- ਘਰ ਸਜੇ, ਸਜੇ ਨੇ ਆਂਗਣ
ਜਲਣ ਪਟਾਖੇ, ਫੁਲਝੜੀਆਂ ਤੇ ਬਮ ,
ਲੱਛਮੀ ਗਣੇਸ਼ ਦੀ ਪੂਜਾ ਕਾਰਨ ਲੋਕ
ਲੱਡੂਆਂ ਨੂੰ ਲੱਗਦਾ ਹੈ ਭੋਗ ,
ਪਾਉਣ ਨਵੇਂ ਕੱਪੜੇ ਤੇ ਖਾਣ ਮਿਠਾਈ
ਦੇਖੋ ਦੇਖੋ ਯਾਰੋ ਦੀਵਾਲੀ ਆਈ..!!

ਦੀਵਾਲੀ ਕੋਟਸ- diwali quotes in punjabi

ਰੱਬ ਕਰੇ ਦੀਵਾਲੀ ਰੋਜ਼ ਹੀ ਆਵੇ,
ਦਿਲਾਂ ਵਿਚ ਵੀ ਪਿਆਰ ਦੇ ਦੀਵੇ ਜਗਾਵੇ
ਢੇਰ ਸਾਰੀਆਂ ਖੁਸ਼ੀਆਂ ਦੇ ਪਟਾਕੇ ਛੱਡ ਜਾਵੇ
ਰੁਸਦੇ ਦਿਲਾਂ ਨੂੰ ਵੀ ਇਕ ਕਰ ਜਾਵੇ
ਮੇਰੇ ਵੱਲੋਂ ਦੀਵਾਲੀ ਦੀਆਂ ਮੁਬਾਰਕਾਂ ਜੀ..!!

ਦੁਖਾਂ ਨੂੰ ਦੂਰ ਭਜਾਓ,
ਖੁਸ਼ੀਆਂ ਦੀ ਸ਼ੁਰਲੀ ਚਲਾਓ
ਸਬ ਨੂੰ ਮਿਠਾਈਆਂ ਖਵਾਓ
ਦੀਵਾਲੀ ਦੀ ਲੱਖ ਲੱਖ ਵਧਾਈ ਹੋਵੇ ਜੀ..!!

ਅੱਜ ਤੋਂ ਤੁਹਾਡੇ ਘਰ ਧਨ ਦੀ ਬਰਸਾਤ ਹੋਵੇ
ਲੱਛਮੀ ਦਾ ਵੱਸ ਹੋਵੇ
ਹਰ ਦਿਲ ਤੇ ਤੁਹਾਡਾ ਰਾਜ ਹੋਵੇ
ਘਰ ਵਿਚ ਸ਼ਾਂਤੀ ਦਾ ਵਾਸ ਹੋਵੇ
ਹੈਪੀ ਦੀਵਾਲੀ ..!!

ਅਸ਼ੀਰਵਾਦ ਮਿਲੇ ਵੱਡਿਆ ਦਾ,
ਸਹਿਯੋਗ ਮਿਲੇ ਆਪਣਿਆਂ ਦਾ
ਖੁਸ਼ੀਆਂ ਮਿਲਣ ਜੱਗ ਦੀਆਂ
ਦੌਲਤ ਮਿਲੇ ਰੱਬ ਦੀ
ਇਹ ਹੀ ਅਰਦਾਸ ਕਰਦੇ ਹਾਂ ਦਿਲੋਂ
ਹੈਪੀ ਦੀਵਾਲੀ 2018

ਅਸੀਂ ਤੁਹਾਡੇ ਦਿਲ ਵਿਚ ਰਹਿੰਦੇ ਹਾਂ ,
ਇਸੇ ਲਈ ਹਰ ਦਰਦ ਸਹਿੰਦੇ ਹਾਂ,
ਕੀਤੇ ਸਾਥੋਂ ਪਹਿਲਾਂ ਤੁਸੀਂ SMS ਨਾ ਲਿਖ ਦੇਵੋ,
ਅਸੀਂ ਸਵੇਰੇ ਸਵੇਰੇ ਹੈਪੀ ਦੀਵਾਲੀ ਕਹਿੰਦੇ ਹਾਂ..!!

ਦੋਸਤੋਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਦੀਵਾਲੀ ਸਪੈਸ਼ਲ ਆਰਟੀਕਲ ਜਰੂਰ ਪਸੰਦ ਆਇਆ ਹੋਵੇਗਾ. ਇਸ ਆਰਟੀਕਲ ਨੂੰ ਆਪਣੇ ਮਿੱਤਰਾਂ ਨਾਲ ਸਹਾਰੇ ਕਰਨਾ ਨਾ ਭੁੱਲਣਾ.

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Back to top button
Close