Pollywood

Afsar Trailer: ਨਿਮਰਤ ਖੈਰਾ ਨੇ ਆਉਣ ਵਾਲੀ ਫਿਲਮ ਦੇ ਪੋਸਟਰ ਕੀਤੇ ਸ਼ੇਯਰ, ਹੁਣੇ ਦੇਖੋ

ਪੰਜਾਬੀ ਫਿਲਮ ਇੰਡਸਟਰੀ ‘ਚ ਤਰਸੇਮ ਜੱਸਰ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ. ਤਰਸੇਮ ਦੇ ਇਕ ਤੋਂ ਬਾਅਦ ਇਕ ਲਗਾਤਾਰ ਹਿੱਟ ਸੋਂਗ ਹੋਣ ਕਰਕੇ ਸੋਸ਼ਲ ਮੀਡਿਆ ਤੇ ਓਹਨਾ ਦੀ ਫੈਨ ਫੋਲੋਵਿੰਗ ਕਾਫੀ ਵੱਧ ਚੁੱਕੀ ਹੈ. ਬੀਤੇ ਦਿਨ ਪੰਜਾਬੀ ਐਕਟਰੈਸ ਤੇ ਗਾਇਕਾ ਨਿਮਰਤ ਖੈਰਾ ਨੇ ਆਪਣੀ ਆਉਣ ਵਾਲੀ ਫਿਲਮ ” ਅਫਸਰ” ਦਾ ਪੋਸਟਰ ਸ਼ੇਯਰ ਕੀਤਾ. ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਯਿਏ ਕਿ ਇਸ ਫਿਲਮ ਵਿਚ ਨਿਮਰਤ ਖੈਰਾ ਦੇ ਓਪੋਜ਼ੀਟ ਗਾਇਕ ਕਮ ਏਕ੍ਟਰ ਤਰਸੇਮ ਜੱਸਰ ਨਜ਼ਰ ਆਉਣਗੇ. ਨਿਮਰਤ ਖੈਰਾ ਨੇ ਆਪਣੀ ਅਪਕਮਿੰਗ ਫਿਲਮ ਦਾ ਪੋਸਟਰ ਦੋ ਦਿਨ ਪਹਿਲਾ ਹੀ ਆਪਣੇ ਟਵਿੱਟਰ ਅਕਾਊਂਟ ਤੇ ਸ਼ੇਯਰ ਕੀਤਾ. ਇਸ ਪੋਸਟਰ ਵਿਚ ਨਿਮਰਤ ਤੇ ਤਰਸੇਮ ਦੋਵੇ ਹੀ ਲਾਲ ਰੰਗ ਦੇ ਕੱਪੜਿਆਂ ਵਿਚ ਨਜ਼ਰ ਆ ਰਹੇ ਨੇ. ਪੋਸਟਰ ‘ਚ ਜਿੱਥੇ ਇਕ ਪਾਸੇ ਨਿਮਰਤ ਮੁਸਕੁਰਾਉਂਦੇ ਹੋਏ ਦਿੱਖ ਰਹੇ ਹਨ, ਓਥੇ ਹੀ ਤਰਸੇਮ ਕੁਰਸੀ ਤੇ ਬੈਠੇ ਕੁੱਝ ਸੋਚਦੇ ਦਿਖਾਈ ਦੇ ਰਹੇ ਹਨ.

ਓਹੀ ਕਲ ਇਕ ਵਾਰ ਫਿਰ ਨਿਮਰਤ ਖੈਰਾ ਨੇ ਇਸ ਫਿਲਮ ਦਾ ਦੂਜਾ ਪੋਸਟਰ ਆਪਣੇ ਫੈਨਸ ਨਾਲ ਸਾਂਝਾ ਕੀਤਾ. ਇਸ ਪੋਸਟਰ ਵਿਚ ਵੀ ਦੋਨਾਂ ਨੇ ਲਾਲ ਰੰਗ ਦੇ ਕੱਪੜੇ ਪਾਏ ਹੋਏ ਹਨ. ਮਗਰ ਇਸ ਪੋਸਟਰ ਦੀ ਖਾਸ ਗੱਲ ਇਹ ਹੈ ਕਿ ਦੋਵੇਂ ਐਕਟਰ ਇਸ ਪੋਸਟਰ ਵਿਚ ਹੱਸਦੇ ਨਜ਼ਰ ਆ ਰਹੇ ਹਨ. ਤਰਸੇਮ ਨੇ ਇਸ ਪੋਸਟਰ ‘ਚ ਇਕ ਫਾਇਲ ਕੈਰੀ ਕੀਤੀ ਹੋਈ ਹੈ ਜਦ ਕਿ ਨਿਮਰਤ ਨੇ ਆਪਣੇ ਹੱਥਾਂ ‘ਚ ਲੰਚ ਬਾਕਸ ਫੜਿਆ ਹੋਇਆ ਹੈ. ਪੋਸਟਰ ਦੇਖ ਕੇ ਸਾਫ ਪਤਾ ਲੱਗ ਰਿਹਾ ਹੈ ਕਿ ਤਰਸੇਮ ਆਫ਼ਿਸ ਜਾਣ ਦੀ ਤਿਆਰੀ ਕਰ ਰਹੇ ਹਨ ਅਤੇ ਨਿਮਰਤ ਓਹਨਾ ਦਾ ਟਿਫਨ ਤਿਆਰ ਕਰ ਰਹੀ ਹੈ.

ਮਿਲੀ ਜਾਣਕਾਰੀ ਦੇ ਅਨੁਸਾਰ “ਅਫਸਰ” ਫਿਲਮ ਨਾਦਰ ਬੈਨਰ ਦ੍ਵਾਰਾ ਪ੍ਰੋਡਿਊਸ ਕੀਤੀ ਗਈ ਹੈ ਤੇ ਗੁਲਸ਼ਨ ਸਿੰਘ ਨੇ ਫਿਲਮ ਨੂੰ ਡਾਇਰੈਕਟ ਕੀਤਾ ਹੈ. ਨਿਮਰਤ ਤੇ ਤਰਸੇਮ ਦੀ ਜੋਡੀ ਪਹਿਲੀ ਵਾਰ ਨਜ਼ਰ ਆ ਰਹੀ ਹੈ ਜਿਸ ਕਰਕੇ ਇਹ ਫਿਲਮ ਸਾਲ 2018 ਦੀ ਸਬ ਵੋਂ ਵੱਡੀ ਫਿਲਮ ਮੰਨੀ ਜਾ ਰਹੀ ਹੈ. ਇਸ ਫਿਲਮ ਦਾ ਟ੍ਰੇਲਰ ਬਹੁਤ ਜਲਦ ਰੀਲੀਜ਼ ਕੀਤਾ ਜਾ ਰਿਹਾ ਹੈ ਤੇ 5 ਅਕਤੂਬਰ ਨੂੰ ਇਹ ਫਿਲਮ ਸਿਨੇਮਾ ਘਰਾਂ ਵਿਚ ਉਤਾਰੀ ਜਾਵੇਗੀ. ਹੁਣ ਦੇਖਣਾ ਇਹ ਹੋਵੇਗਾ ਕਿ ਦੋਵਾਂ ਦੀ ਜੋਡੀ ਵੱਡੇ ਪਰਦੇ ਤੇ ਕਮਾਲ ਦਿਖਾ ਪਾਉਂਦੀ ਹੈ ਯਾ ਨਹੀਂ.

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Back to top button
Close