Pollywood

Parahuna Film: ਪ੍ਰਾਹੁਣਾ ਫਿਲਮ ਦਾ ਟ੍ਰੇਲਰ ਹੋਇਆ ਰੀਲੀਜ਼, ਦੇਖੋ ਇਹ ਵੀਡੀਓ

ਜਿਵੇਂ ਕਿ ਤੁਸੀਂ ਸਬ ਜਾਣਦੇ ਹੀ ਹੋ ਕਿ ਅੱਜ ਕਲ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ ਤੇ ਗੀਤਾਂ ਦਾ ਕ੍ਰੇਜ਼ ਯੂਥ ਵਿਚ ਵਦਦਾ ਜਾ ਰਿਹਾ ਹੈ. ਆਏ ਦਿਨ ਕੋਈ ਨਾ ਕੋਈ ਨਵਾਂ ਕਲਾਕਾਰ ਪੋਲੀਵੁਡ ਇੰਡਸਟਰੀ ‘ਚ ਆਪਣੇ ਕਦਮ ਜਮਾ ਰਿਹਾ ਹੈ. ਵੈਸੇ ਇਸ ਇੰਡਸਟਰੀ ਵਿਚ ਜ਼ਿਆਦਾਤਰ ਸਿੰਗਰ ਹੀ ਐਕਟਿੰਗ ਕਰ ਰਹੇ ਨੇ ਜਿੰਨਾ ਵਿਚ ਦਿਲਜੀਤ ਦੋਸਾਂਝ, ਰਣਜੀਤ ਬਾਵਾ, ਐਮੀ ਵਿਰਕ ਆਦਿ ਸ਼ਾਮਿਲ ਹਨ. ਲੇਕਿਨ ਹਾਲ ਹੀ ਵਿਚ ਆਈ ਇਕ ਖ਼ਬਰ ਦੇ ਮੁਤਾਬਿਕ ਇਸ ਵਾਰ ਸਬ ਦੇ ਹਰਮਨ ਪਿਆਰੇ ਗਾਇਕ ਕੁਲਵਿੰਦਰ ਬਿੱਲਾ ਵੀ ਫਿਲਮ ਇੰਡਸਟਰੀ ਚ ਕਦਮ ਰੱਖ ਚੁੱਕੇ ਹੈਂ. ਦਰਅਸਲ, ਬੀਤੇ ਦਿਨ ਕੁਲਵਿੰਦਰ ਬਿੱਲੇ ਦੀ ਅਪਕਮਿੰਗ ਫਿਲਮ “ਪ੍ਰਾਹੁਣਾ” ਦਾ ਟ੍ਰੇਲਰ ਰੀਲੀਜ਼ ਕੀਤਾ ਗਿਆ.

Parahuna film

ਟ੍ਰੇਲਰ ‘ਚ ਤੁਸੀਂ ਦੇਖੋਗੇ ਕਿ ਕਰਮਜੀਤ ਅਨਮੋਲ ਫਿਲਮ ਚ ਵੱਡੇ ਪ੍ਰਾਹੁਣੇ ਦਾ ਰੋਲ ਨਿਭਾਉਂਦੇ ਨਜ਼ਰ ਆ ਰਹੇ ਨੇ ਅਤੇ ਵਿਆਹ ਦੇ ਮਾਹੌਲ ਚ ਹਾਸਾ ਪਾ ਰਹੇ ਨੇ. ਫਿਲਮ ਦੀ ਪੂਰੀ ਕਹਾਣੀ ਘਰ ਦੇ ਪ੍ਰਾਹੁਣਿਆਂ ਉੱਤੇ ਬਣਾਈ ਗਈ ਹੈ. ਫਿਲਮ ‘ਚ ਕੁਲਵਿੰਦਰ ਬਿੱਲਾ ਨੂੰ ਪਿਆਰ ਹੋ ਜਾਂਦਾ ਹੈ ਅਤੇ ਉਹ ਘਰ ਦਾ ਚੌਥਾ ਪ੍ਰਾਹੁਣਾ ਬਣਨ ਲਈ ਹਰ ਮੁਮਕਿਨ ਕੋਸ਼ਿਸ਼ ਕਰਦਾ ਹੈ. ਇਸ ਕੋਸ਼ਿਸ਼ ਵਿਚ ਉਸਦੀ ਮਦਦ ਬਾਕੀ ਤਿੰਨ ਪ੍ਰਾਹੁਣੇ ਕਰਦੇ ਹਨ. ਸਟੋਰੀ ਤੇ ਡਾਇਲਾਗ ਇਸ ਤਰੀਕੇ ਨਾਲ ਪੇਸ਼ ਕੀਤੇ ਗਏ ਹਨ ਕਿ ਤੁਸੀਂ ਫਿਲਮ ਦੇਖ ਕੇ ਆਪਣੇ ਆਪ ਨੂੰ ਹੱਸਣ ਤੋਂ ਰੋਕ ਨਹੀਂ ਪਾਓਗੇ.

Parahuna film release date

ਫਿਲਮ ਦੇ ਡਾਇਰੈਕਟਰ ਮੋਹਿਤ ਬਨਵੈਤ ਨੇ ਅਨੁਸਾਰ ‘ਪ੍ਰਾਹੁਣਾ’ ਫਿਲਮ ਪੂਰੀ ਤਰਾਂ ਨਾਲ ਇਕ ਪਰਿਵਾਰਿਕ ਫਿਲਮ ਹੈ ਜੋ ਕਿ ਦਰਸ਼ਕਾਂ ਦੇ ਦਿਲਾਂ ‘ਚ ਹਾਸ-ਰਾਸ ਦਾ ਮਾਹੌਲ ਬਣਾਏ ਰਖੇਗੀ. ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦਸ ਦੇਈਏ ਕਿ ਅੰਮ੍ਰਿਤਰਾਜ ਚੱਢਾ ਨੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਅਤੇ ਫਿਲਮ ਦੇ ਸਾਰੇ ਡਾਇਲਾਗ ਸੁਖਰਾਜ ਸਿੰਘ, ਅਮਨ ਸਿੱਧੂ ਤੇ ਟਾਟਾ ਬੈਨੀਪਾਲ ਨੇ ਲਿਖੇ ਹਨ. ਇਸ ਫਿਲਮ ਵਿਚ ਕੁਲਵਿੰਦਰ ਬਿੱਲਾ ਤੁਹਾਨੂੰ ਮੁਖ ਕਿਰਦਾਰ ਨਿਭਾਉਂਦੇ ਦਿਖਾਈ ਦੇਣਗੇ.

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Back to top button
Close