Pollywood

Yaar Jigree Kasooti Degree: ਕਾਲਜ ਦੀ ਜ਼ਿੰਦਗੀ ਨੂੰ ਪੇਸ਼ ਕਰਦੀ ਪਹਿਲੀ ਪੰਜਾਬੀ ਵੈੱਬ ਸੀਰੀਜ਼ ਦਾ ਟ੍ਰੇਲਰ ਹੋਇਆ ਰਿਲੀਜ਼

ਅੱਜ ਕਲ ਫ਼ਿਲਮਾਂ ਨਾਲੋਂ ਜ਼ਿਆਦਾ ਵੈੱਬ ਸੀਰੀਜ਼ ਦਾ ਕ੍ਰੇਜ਼ ਯੂਥ ਵਿਚ ਦੇਖਣ ਨੂੰ ਮਿਲ ਰਿਹਾ ਹੈ. ਆਏ ਦਿਨ ਹਿੰਦੀ ਤੇ ਅੰਗਰੇਜ਼ੀ ਵੈੱਬ ਸੀਰੀਜ਼ ਰਿਲੀਜ਼ ਹੋ ਰਹੀਆਂ ਹਨ. ਲੇਕਿਨ ਇਸ ਵਾਰੀ ਪੰਜਾਬੀ ਟੀਵੀ ਇੰਡਸਟਰੀ ਨੇ ਵੀ ਕੁੱਝ ਨਵਾਂ ਕਰਨ ਦੀ ਠਾਣ ਲਈ ਹੈ. ਇਸੇ ਕਰਕੇ ਟ੍ਰੋਲ ਪੰਜਾਬੀ ਐਂਡ ਮੀਡਿਆ ਇੰਟਰਨੈਸ਼ਨਲ ਪਹਿਲੀ ਪੰਜਾਬੀ ਵੈੱਬ ਸੀਰੀਜ਼ ਲੌਂਚ ਕਰ ਰਹੇ ਹਨ. ਇਸ ਸੀਰੀਜ਼ ਦਾ ਨਾਮ “ਯਾਰ ਜਿਗਰੀ ਕਸੂਤੀ ਡਿਗਰੀ” ਰੱਖਿਆ ਗਿਆ ਹੈ ਜਿਸ ਨੂੰ ਰੈਬੀ ਟਿਵਾਣਾ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ. ਗੌਰਤਲਬ, ਹੈ ਕਿ ਇਹ ਪਹਿਲੀ ਪੰਜਾਬੀ ਟੀਵੀ ਸੀਰੀਜ਼ ਹੈ ਜਿਸਨੂੰ ਕਾਲਜ ਦੀ ਜ਼ਿੰਦਗੀ ਤੇ ਬਣਾਇਆ ਗਿਆ ਹੈ ਜੋ ਕਿ ਯੁਵਾ ਪੀੜ੍ਹੀ ਨੂੰ ਆਪਣੀ ਤਰਫ ਬਾਖੂਬੀ ਆਕਰਸ਼ਿਤ ਕਰੇਗੀ.

ਇਸ ਟੀਵੀ ਸੀਰੀਜ਼ ਦਾ ਟ੍ਰੇਲਰ 1 ਸਿਤੰਬਰ ਨੂੰ ਟ੍ਰੋਲ ਪੰਜਾਬੀ ਦੇ ਆਫੀਸ਼ੀਅਲ ਯੂ-ਟੀਊਬ ਚੈਨਲ ਤੇ ਅੱਪਲੋਡ ਕੀਤਾ ਗਿਆ ਜਿਸ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ. ਓਹੀ ਬੀਤੇ ਦਿਨ ਇਸ ਫਿਲਮ ਦਾ ਟਾਈਟਲ ਟਰੈਕ “ਯਾਰ ਜਿਗਰੀ” ਰਿਲੀਜ਼ ਕੀਤਾ ਗਿਆ ਜਿਸ ਨੂੰ ਮਸ਼ਹੂਰ ਗਾਇਕ ਸ਼ੈਰੀ ਮਾਨ ਨੇ ਗਾਇਆ ਹੈ. ਇਸ ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਦਾ ਜਿੰਨਾ ਪਿਆਰ ਮਿਲਿਆ, ਉਸਤੋਂ ਕਈਂ ਗੁਣਾ ਜ਼ਿਆਦਾ ਫਿਲਮ ਦੇ ਇਸ ਗੀਤ ਨੂੰ ਮਿਲ ਰਿਹਾ ਹੈ. ਤੁਹਾਡੀ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਦਾ ਪਹਿਲਾ ਐਪੀਸੋਡ ਆਉਣ ਵਾਲੀ 15 ਸਿਤੰਬਰ ਨੂੰ ‘Troll Punjabi’ ਚੈਨਲ ਅਤੇ Ptunes ਤੇ ਰਿਲੀਜ਼ ਕੀਤਾ ਜਾ ਰਿਹਾ ਹੈ.

ਮਜੇ ਦੀ ਗੱਲ ਇਹ ਹੈ ਕਿ ਇਸ ਸ਼ੈਰੀ ਮਾਨ ਦੇ “ਯਾਰ ਅਣਮੁੱਲੇ” ਗੀਤ ਤੋਂ ਬਾਅਦ ਇਸ ਗੀਤ ਨੂੰ ਜਨਤਾ ਦਾ ਭਰਪੂਰ ਪਿਆਰ ਮਿਲ ਰਿਹਾ ਹੈ. ਇਸ ਵੈੱਬ ਸੀਰੀਜ਼ ਦੀ ਸਟੋਰੀ ਸਟੂਡੈਂਟ ਲਾਈਫ ਦੇ ਹਰ ਪਹਿਲੂ ਨੂੰ ਦਰਸ਼ਾਏਗੀ. ਹੁਣ ਦੇਖਣਾ ਇਹ ਹੋਵੇਗਾ ਕਿ ਟੀਵੀ ਸੀਰੀਜ਼ ਦੇ ਟ੍ਰੇਲਰ ਤੇ ਗੀਤ ਵਾਂਗ ਇਸ ਦੇ ਬਾਕੀ ਐਪੀਸੋਡ ਨੂੰ ਵੀ ਦਰਸ਼ਕਾਂ ਦਾ ਰੇਸਪੋਂਸ ਮਿਲ ਪਵੇਗਾ ਯਾ ਨਹੀਂ. ਬਹਰਹਾਲ, ਚਲੋ ਦੇਖਦੇ ਆਂ ਫਿਲਮ ਦੇ ਗੀਤ ਦਾ ਇਹ ਸ਼ਾਨਦਾਰ ਵੀਡੀਓ .

Yaar Jigree Kasooti Degree song

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Back to top button
Close