Punjab

Breaking News: ਪਠਾਨਕੋਟ ‘ਚ ਟੈਕਸੀ ਹਾਈਜੈਕ ਕਰਨ ਤੋਂ ਬਾਅਦ 4 ਆਤੰਕੀ ਫਰਾਰ, ਹਾਈ ਅਲਰਟ ਜ਼ਾਰੀ

ਇਕ ਵਾਰ ਫਿਰ ਤੋਂ ਪਠਾਨਕੋਟ ਦੀ ਜਨਤਾ ਖ਼ਤਰੇ ਵਿਚ

Pathankot terrorist

ਪਠਾਨਕੋਟ, ਪੰਜਾਬ: ਅੱਜ ਪੰਜਾਬ ਦੇ ਪਠਾਨਕੋਟ ਵਿਚ ਚਾਰ ਅੱਤਵਾਦੀਆਂ ਦੇ ਟੈਕਸੀ ਨੂੰ ਹਾਈ ਜੈਕ ਕਰਕੇ ਫਰਾਰ ਹੋਣ ਤੋਂ ਬਾਅਦ ਹਾਈ ਅਲਰਟ ਜ਼ਾਰੀ ਕਰ ਦਿੱਤਾ ਗਿਆ ਹੈ. ਇਸ ਘਟਨਾ ਤੋਂ ਬਾਅਦ ਪਠਾਨਕੋਟ ਦੇ ਨਾਲ ਲੱਗਦੇ ਇਲਾਕਿਆਂ ਵਿਚ ਹੜਕੰਪ ਮੱਚ ਗਈ ਹੈ. ਦੂਜੇ ਪਾਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪਠਾਨਕੋਟ ਪੁਲਿਸ ਹਰਕਤ ਵਿਚ ਆ ਚੁਕੀ ਹੈ ਤੇ ਪੂਰੇ ਸ਼ਹਿਰ ਵਿੱਚ ਤਲਾਸ਼ੀ ਅਭਿਆਨ ਚਾਲੂ ਕਰ ਦਿੱਤਾ ਗਿਆ ਹੈ. ਪਠਾਨਕੋਟ ਦੇ ਵਿਚ ਅੱਤਵਾਦੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਆਸ ਪਾਸ ਦੇ ਸਾਰੇ ਇਲਾਕਿਆਂ ‘ਚ ਹਾਈ ਅਲਰਟ ਕਰ ਦਿੱਤਾ ਗਿਆ ਹੈ ਤਾਂਕਿ ਆਮ ਜਨਤਾ ਨੂੰ ਕਿਸੇ ਤਰਾਂ ਦਾ ਕੋਈ ਨੁਕਸਾਨ ਨਾ ਪਹੁੰਚੇ. ਮਿਲੀ ਜਾਣਕਾਰੀ ਦੇ ਅਨੁਸਾਰ ਇਹ ਚਾਰੋ ਅੱਤਵਾਦੀ ਜੰਮੂ ਤੋਂ ਇਕ ਟੈਕਸੀ ਵਿਚ ਪਠਾਨਕੋਟ ਆਏ ਸਨ. ਲੇਕਿਨ ਮਾਧੋਪੁਰ ਪਹੁੰਚ ਕੇ ਓਹਨਾ ਨੇ ਡਰਾਈਵਰ ਤੋਂ ਬੰਦੂਕ ਦੀ ਨੋਕ ਤੇ ਕਰ ਖੋਹ ਲਿੱਤੀ ਤੇ ਫਰਾਰ ਹੋ ਗਏ.

ਖ਼ਬਰ ਦੇ ਮੁਤਾਬਿਕ ਅੱਤਵਾਦੀ ਜੰਮੂ ਤੋਂ ਟੋਯੋਟਾ ਇਨੋਵਾ ਟੈਕਸੀ ਬੁਕ ਕਰਕੇ ਪਠਾਨਕੋਟ ਪਹੁੰਚੇ ਸਨ. ਹਾਲਾਤ ਨੂੰ ਕਾਬੂ ਵਿਚ ਰੱਖਣ ਲਈ ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ. ਜਿਸ ਤੋਂ ਬਾਅਦ ਦਿੱਲੀ ਪੁਲਿਸ ਵੀ ਤਲਾਸ਼ੀ ਅਭਿਆਨ ‘ਚ ਜੁਟ ਚੁਕੀ ਹੈ. ਦੂਜੇ ਪਾਸੇ ਲੋਕ ਦੀ ਭਲਾਈ ਲਈ ਜੰਮੂ ਪੁਲਿਸ ਵੀ ਉਹ ਅਲਰਟ ਤੇ ਪਹੁੰਚ ਚੁੱਕੀ ਹੈ. ਇਸ ਤੋਂ ਪਹਿਲਾ ਸਾਲ 2016 ਵਿਚ ਵੀ ਪਠਾਨਕੋਟ ਦੀ ਇਕ ਏਅਰ ਬਸ ਨੂੰ ਅੱਤਵਾਦੀਆਂ ਨੇ ਘੇਰ ਲਿੱਤਾ ਸੀ. ਹੁਣ ਅੱਜ ਇਕ ਵਾਰ ਫਿਰ ਤੋਂ ਆਤੰਕੀਆਂ ਨੇ ਸਿਲਵਰ ਰੰਗ ਦੀ ਟੈਕਸੀ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ. ਮਿਲੀ ਜਾਣਕਾਰੀ ਦੇ ਅਨੁਸਾਰ ਅੱਤਵਾਦੀਆਂ ਨੇ ਮਾਧੋਪੁਰ ਪਹੁੰਚ ਕੇ ਡਰਾਈਵਰ ਨੂੰ ਬੰਦੂਕ ਦੀ ਨੋਕ ਤੇ ਡਰਾ ਧਮਕਾ ਕੇ ਉਸ ਤੋਂ ਗੱਡੀ ਖੋਹ ਲਈ ਤੇ ਫਰਾਰ ਹੋ ਗਏ.

ਖ਼ਬਰਾਂ ਦੇ ਮੁਤਾਬਿਕ ਟੈਕਸੀ ਦੇ ਡਰਾਈਵਰ ਨੇ ਕੁੱਝ ਰਾਹਗੀਰਾਂ ਦੀ ਮਦਦ ਲਈ ਅਤੇ ਤੁਰੰਤ ਪਠਾਨਕੋਟ ਪੁਲਿਸ ਨੂੰ ਸੂਚਿਤ ਕੀਤਾ. ਜੰਮੂ ਤੇ ਪੰਜਾਬ ਪੁਲਿਸ ਨੇ ਚਾਰੇ ਪਾਸੇ ਨਾਕਾਬੰਦੀ ਤੇ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ ਤਾਂਕਿ ਜਲਦ ਤੋਂ ਜਲਦ ਓਹਨਾ ਅੱਤਵਾਦੀਆਂ ਨੂੰ ਫੜਿਆ ਜਾ ਸਕੇ. ਪੁਲਿਸ ਨੇ ਪਠਾਨਕੋਟ ਦੀਆਂ ਸੁਰੱਖਿਆ ਏਜੇਂਸੀਆਂ ਨੂੰ ਵੀ ਹਾਈ ਅਲਰਟ ਜ਼ਾਰੀ ਕਰ ਦਿੱਤਾ ਹੈ. ਗੌਰਤਲਬ ਹੈ ਕਿ 2 ਜਨਵਰੀ 2016 ਵਿਚ ਬਸ ਹਾਇ ਜੈਕ ਦੌਰਾਨ 7 ਲੋਕ ਮਾਰੇ ਗਏ ਸਨ ਅਤੇ ਕਈਂ ਜ਼ਖਮੀ ਹੋ ਗਏ ਸਨ. ਅਜਿਹੀ ਹਾਲਤ ਤੋਂ ਬਚਨ ਲਈ ਪੁਲਿਸ ਨੇ ਪਠਾਨਕੋਟ ਦੀ ਜਨਤਾ ਨੂੰ ਘਰੇ ਰਹਿਣ ਦੀ ਤਰਜ਼ੀਹ ਦਿੱਤੀ ਹੈ.

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Back to top button
Close