Videos

ਰੈਲੀ ਚ ਜਾਂਦੀਆਂ ਗੱਡੀਆਂ ਦੀ ਭਿਆਨਕ ਟੱਕਰ, ਵੀਡੀਓ ਦੇਖੋ

ਕਹਿੰਦੇ ਨੇ ਕਿ ਇਸ ਦੁਨੀਆਂ ਨੂੰ ਸਿਰਜਣ ਵਾਲਾ ਕੇਵਲ ਇਕ ਪ੍ਰਮਾਤਮਾ ਹੀ ਹੈ. ਲੇਕਿਨ, ਅੱਜ ਦੇ ਸਮੇ ਵਿਚ ਪੈਸੇ ਤੇ ਕੁਰਸੀ ਦੇ ਲਾਲਚ ਨੇ ਲੋਕਾਂ ਨੂੰ ਇੰਨਾ ਅੰਧਾ ਕਰ ਦਿੱਤਾ ਹੈ ਕਿ ਲੋਕਾਂ ਦੇ ਮਨਾਂ ਵਿਚ ਕਿਸੇ ਚੀਜ਼ ਦਾ ਡਰ ਯਾ ਭੈ ਨਹੀਂ ਰਿਹਾ. ਹੁਣ ਸਮਾਂ ਇਹੋ ਜਿਹਾ ਆ ਚੁੱਕਾ ਹੈ ਕਿ ਆਪਣੇ ਹੀ ਆਪਣਿਆਂ ਦੇ ਦੁਸ਼ਮਣ ਬਣ ਚੁੱਕੇ ਨੇ. ਆਏ ਦਿਨ ਦੇਸ਼ ਵਿਚ ਹੋ ਰਹੇ ਕ੍ਰਾਈਮ ਕੇਸ ਵੀ ਵੱਧ ਰਹੇ ਹਨ. ਅਖਬਾਰਾਂ ਦੇ ਪੰਨੇ ਫਰੋਲੋ ਤਾਂ ਤੁਹਾਨੂੰ ਰੋਜ਼ ਹੀ ਕੋਈ ਨਾ ਕੋਈ ਦਿਲ ਦੇਹਲਾ ਦੇਣ ਵਾਲੀ ਖ਼ਬਰ ਦਿਖਾਈ ਦੇਵੇ ਗੀ. ਕੁੱਜ ਇਹੋ ਜਿਹਾ ਮਾਮਲਾ ਹੀ ਹਾਲ ਵਿਚ ਦੇਖਣ ਨੂੰ ਮਿਲਿਆ. ਜਿੱਥੇ ਰੈਲੀ ‘ਚ ਜਾ ਰਹੀਆਂ ਗੱਡੀਆਂ ਦੀ ਆਪਸ ਵਿਚ ਭਿਆਨਕ ਟੱਕਰ ਨੇ ਸਬ ਦੇ ਰੋਂਗਟੇ ਖੜੇ ਕਰ ਦਿੱਤੇ.

akali car accident

ਦਰਅਸਲ, ਇੰਨੀ ਦਿੰਨੀ ਇਕ ਕਾਰ ਐਕਸੀਡੈਂਟ ਦੀ ਵੀਡੀਓ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ. ਮਿਲੀ ਜਾਣਕਾਰੀ ਦੇ ਅਨੁਸਾਰ ਇਹ ਵੀਡੀਓ ਪੰਜਾਬ ਦੇ ਪਿੰਡ ਮਾਨ ਸਿੰਘ ਵਾਲਾ ਦੀ ਹੈ. ਜਿੱਥੇ ਅਕਾਲੀ ਦੱਲ ਦੀ ਇਕ ਰੈਲੀ ਫਰੀਦਕੋਟ ਨੂੰ ਜਾ ਰਹੀ ਸੀ. ਇਸੇ ਦੌਰਾਨ ਅਚਾਨਕ ਇਕ ਕਾਰ ਦੀ ਟੱਕਰ ਕਰਕੇ ਇਕ ਚਾਰ ਦੋ ਕਾਰਾਂ ਨਾਲ ਜਾ ਭਿੜੀ ਤੇ ਬੁਰੀ ਤਰਾਂ ਨਾਲ ਡੈਮੇਜ਼ ਹੋ ਗਈ. ਇਸ ਪੂਰੀ ਘਟਨਾ ਨੂੰ ਲਾਗੇ ਖੜੀ ਬਸ ਵਿਚ ਬੈਠੇ ਇਕ ਯੁਵਕ ਨੇ ਆਪਣੇ ਫੋਨ ਦੇ ਕੈਮਰਾ ਵਿਚ ਕੈਪਚਰ ਕਰ ਲਿਆ ਅਤੇ ਲੋਕਾਂ ਨੂੰ ਸੁਚੇਤ ਕਰਨ ਲਈ ਇਸ ਵੀਡੀਓ ਨੂੰ ਫੇਸਬੁੱਕ ਤੇ ਪੋਸਟ ਕਰ ਦਿੱਤਾ.

Akali car accident video

ਤੁਹਾਡੀ ਜਾਣਕਾਰੀ ਲਯੀ ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ਨੂੰ ਹਜੇ ਤਕ 31 ਹਜ਼ਾਰ ਤੋਂ ਵੀ ਵੱਧ ਲੋਕ ਦੇਖ ਚੁਕੇ ਹਨ. ਜਿਥੇ ਕੁੱਝ ਲੋਕ ਇਸ ਘਟਨਾ ਤੋਂ ਬੁਰੀ ਤਰਾਂ ਡਰ ਰਹੇ ਹਨ, ਓਥੇ ਹੀ ਕੁੱਝ ਲੋਕ ਅਕਾਲੀਆਂ ਤੇ ਆਪਣੇ ਤਾਣੇ ਕੱਸ ਰਹੇ ਹਨ ਤੇ ਓਹਨਾ ਨੂੰ ਸੁਧਰਨ ਦੀ ਗੁਜਾਰਿਸ਼ ਕਰ ਰਹੇ ਹਨ. ਬਹਿਰਹਾਲ, ਚਲੋ ਵੇਖਦੇ ਹਾਂ ਇਸ ਵੀਡੀਓ ਨੂੰ –

ਪਿੰਡ ਮਾਨ ਸਿੰਘ ਵਾਲਾ ਚ ਫਰੀਦਕੋਟ ਰੈਲੀ ਜਾਂਦੀਆਂ ਗੱਡੀਆਂ ਇੱਕ ਦੂਜੇ ਨਾਲ ਟਕਰਾਈਆਂl ਅਕਾਲੀਓ ਪਰਮਾਤਮਾ ਤੂਹਾਨੂੰ ਸੰਕੇਤ ਦੇ ਰਿਹਾ ਹੈ ਅਜੇ ਵੀ ਅੱਤ ਨਾ ਚੁੱਕੋ ਇੰਨੀ ਬੱਚ ਸਕਦੇ ਹੋ ਤਾਂ ਬਚ ਜਾਵੋ

Posted by Punjabi Fan Gurpreet Ghuggi de ਪੰਜਾਬੀ ਫੈਨ ਗੁਰਪ੍ਰੀਤ ਘੁੱਗੀ ਦੇ on Sunday, September 16, 2018

Related Articles

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Back to top button
Close