Videos

Tutya Garoor: ਗੈਰੀ ਸੰਧੂ ਦਾ ਨਵਾਂ ਗਾਣਾ ਹੋਇਆ ਵਾਇਰਲ, ਯੂ-ਟੀਊਬ ਤੇ ਲੋਕ ਕਰ ਰਹੇ ਤਾਰੀਫ

ਅੱਜ ਦੇ ਟਾਈਮ ਵਿਚ ਗੀਤ ਸੁਣਨਾ ਲਗਭਗ ਸਬ ਦੀ ਪਹਿਲੀ ਪਸੰਦ ਬਣ ਚੁੱਕਾ ਹੈ. ਆਏ ਦਿਨ ਕੋਈ ਨਾ ਕੋਈ ਨਵਾਂ ਗਾਇਕ ਇਸ ਇੰਡਸਟਰੀ ‘ਚ ਕਦਮ ਰੱਖ ਰਿਹਾ ਹੈ. ਪੰਜਾਬੀ ਗੀਤ ਹੁਣ ਪੋਲੀਵੁਡ ਤਕ ਹੀ ਸੀਮਿਤ ਨਹੀਂ ਰਹੇ ਬਲਕਿ ਬਾਲੀਵੁੱਡ ‘ਚ ਵੀ ਪੰਜਾਬੀ ਗੀਤਾਂ ਦਾ ਕ੍ਰੇਜ਼ ਦੀਨੋ ਦਿਨ ਵੱਧਦਾ ਚਲਾ ਜਾ ਰਿਹਾ ਹੈ. ਜੇ ਗੱਲ ਗੈਰੀ ਸੰਧੂ ਦੀ ਕਰੀਏ ਤਾਂ ਅਜੋਕੇ ਸਮੇ ਵਿਚ ਗੈਰੀ ਦੇ ਗੀਤ ਲੋਕ ਦੀ ਸਬ ਤੋਂ ਪਹਿਲੀ ਪਸੰਦ ਬਣ ਚੁੱਕੇ ਹਨ. ਗੈਰੀ ਦਾ ਲੁੱਕ ਤੇ ਓਹਨਾ ਦਾ ਡਰੈਸਿੰਗ ਸੈਂਸ ਕੁੜੀਆਂ ਨੂੰ ਹੀ ਨਹੀਂ ਬਲਕਿ ਮੁੰਡਿਆਂ ਨੂੰ ਵੀ ਬਹੁਤ ਚੰਗਾ ਲੱਗਦਾ ਹੈ. ਇਸੇ ਕਰਕੇ ਗੈਰੀ ਦੇ ਗੀਤਾਂ ਦੀ ਡਿਮਾਂਡ ਵੀ ਦੁਗੁਣੀ ਹੁੰਦੀ ਜਾ ਰਹੀ ਹੈ.

ਲੰਬੇ ਸਮੇਂ ਬਾਅਦ ਇਕ ਵਾਰ ਫਿਰ ਤੋਂ ਗੈਰੀ ਸੰਧੂ ਆਪਣੀ ਨਵੀਂ ਐਲਬਮ ਲੈਕੇ ਸਾਡੇ ਸਾਹਮਣੇ ਆ ਰਹੇ ਨੇ. ਹਾਲ ਹੀ ਵਿਚ ਓਹਨਾ ਦੀ ਇਸ ਨਵੀਂ ਐਲਬਮ ਦਾ ਪਹਿਲਾ ਗੀਤ “ਟੁੱਟਿਆ ਗ਼ਰੂਰ ” ਰਿਲੀਜ਼ ਕੀਤਾ ਗਿਆ. ਫਿਲਹਾਲ ਇਸ ਗੀਤ ਦਾ ਆਡੀਓ ਵਰਜ਼ਨ ਹੀ ਯੂ-ਟੀਊਬ ਤੇ ਅੱਪਲੋਡ ਕੀਤਾ ਗਿਆ ਹੈ. ਇਸ ਦੇ ਬਾਵਜੂਦ ਵੀ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ. ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਗੈਰੀ ਦਾ ਇਹ ਗੀਤ ਅੱਜ ਕਲ Youtube ਤੇ 28 ਵੇਂ ਨੰਬਰ ਤੇ ਟਰੇਂਡਿੰਗ ਜਾ ਰਿਹਾ ਹੈ. ਹਜੇ ਤਕ ਇਸ ਗੀਤ ਨੂੰ 1 .8 ਮਿਲੀਅਨ ਤੋਂ ਵੀ ਜ਼ਿਆਦਾ ਵਿਊਸ ਮਿਲ ਚੁਕੇ ਹਨ. ਲੋਗ ਇਸ ਗੀਤ ਦੀ ਜਮ ਕੇ ਤਾਰੀਫ ਕਰ ਰਹੇ ਹਨ.

ਤੁਹਾਡੀ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਦਾ mp3 ਵਰਜ਼ਨ ਬੀਤੀ 10 ਸਿਤੰਬਰ ਨੂੰ ਰਿਲੀਜ਼ ਕੀਤਾ ਗਿਆ ਹੈ ਅਤੇ ਬਹੁਤ ਜਲਦ ਇਸ ਦੀ ਵੀਡੀਓ ਵੀ ਲੌਂਚ ਕੀਤੀ ਜਾ ਰਹੀ ਹੈ. ਚਲੋ ਸੁਣਦੇ ਆਂ ਇਸ ਬੇਹਤਰੀਨ ਗੀਤ ਨੂੰ-

Related Articles

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Back to top button
Close