fbpx
Videos

Punjab Da Haal: ਸੁਣੋ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਪੰਜਾਬ ਦਾ ਹਾਲ

ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅੱਜ ਦੇ ਸਮੇ ਵਿਚ ਯੁਵਾ ਪੀੜ੍ਹੀ ਰੁਝਾਨ ਗੀਤਾਂ ਵੱਲ ਵੱਧਦਾ ਜਾ ਰਿਹਾ ਹੈ. ਬਾਲੀਵੁੱਡ ਗੀਤ ਹੋਣ ਆ ਫਿਰ ਪੋਲੀਵੁਡ , ਹਰ ਕਿਸੇ ਦਾ ਆਪਣਾ ਅਲੱਗ ਹੀ ਮਜਾ ਹੈ. ਗੀਤ ਕਈਂ ਤਰਾਂ ਦੇ ਹੁੰਦੇ ਹਨ. ਅਜੋਕੇ ਸਮੇ ਵਿਚ ਆਏ ਦਿਨ ਕੋਈ ਨਾ ਕੋਈ ਨਵਾਂ ਸਿੰਗਰ ਆਪਣੀ ਐਲਬਮ ਲੌਂਚ ਕਰ ਰਿਹਾ ਹੈ. ਇੰਨਾ ਵਿਚੋਂ ਕੁੱਝ ਗੀਤਾਂ ਨੂੰ ਜਨਤਾ ਦਾ ਪਿਆਰ ਮਿਲ ਜਾਂਦਾ ਹੈ ਅਤੇ ਕੁੱਝ ਗੀਤ ਦੇ ਬੋਲ ਜਨਤਾ ਦੇ ਦਿਲਾਂ ਨੂੰ ਜਿੱਤਣ ਤੋਂ ਨਾਕਾਮਯਾਬ ਹੋ ਜਾਂਦੇ ਹਨ. ਓਹੀ ਗੱਲ ਜੇ ਪੰਜਾਬੀ ਗੀਤਾਂ ਦੀ ਕੀਤੀ ਜਾਵੇ ਤਾਂ , ਅਜੇ ਦੇ ਸਮੇ ਵਿਚ ਪੰਜਾਬੀ ਗੀਤ ਪੰਜਾਬ ਦੀ ਸ਼ਾਨ ਬਣਕੇ ਹੀ ਨਹੀਂ ਰਹੇ ਬਲਕਿ ਬਾਲੀਵੁੱਡ ਫ਼ਿਲਮਾਂ ਵਿਚ ਵੀ ਪੰਜਾਬੀ ਗਾਣਿਆਂ ਦਾ ਇਸਤੇਮਾਲ ਨਿਰੰਤਰ ਵਧਦਾ ਜਾ ਰਿਹਾ ਹੈ.

ਹਾਲ ਹੀ ਵਿਚ ਇਕ ਨਵੇਂ ਪੰਜਾਬੀ ਸਿੰਗਰ ਨੇ ਇਸ ਇੰਡਸਟਰੀ ਵਿਚ ਕਦਮ ਰੱਖਿਆ ਹੈ. ਦਰਸਲ, ਪੰਜਾਬ ਦਾ ਰਹਿਣ ਵਾਲਾ M Kay Gharote Wala ਨੇ ਪੰਜਾਬ ਦਾ ਮਾਨ ਵਧਾਉਣ ਲਈ ਅਤੇ ਭੁੱਲੇ ਭਟਕੇ ਪੰਜਾਬੀਆਂ ਨੂੰ ਓਹਨਾ ਦਾ ਵਿਰਸਾ ਯਾਦ ਦਿਲਵਾਉਣ ਲਈ ਇਕ ਨਵਾਂ ਗੀਤ ਲੌਂਚ ਕੀਤਾ ਹੈ. ਇਹ ਗੀਤ ਪੰਜਾਬ ਵਿਚ ਵੱਧ ਰਹੇ ਨਸ਼ੇ ਤੇ ਪੰਜਾਬ ਦੇ ਹਾਲ ਨੂੰ ਬਾਖੂਬੀ ਬਿਆਨ ਕਰਦਾ ਹੈ. ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਦਾ ਨਾਮ ‘ਪੰਜਾਬ ਦਾ ਹਾਲ’ ਹੈ. ਜਿਸਨੂੰ SJ ਰਿਕਾਰਡਸ ਨਾਲ ਮਿਲ ਕੇ ਬਣਾਇਆ ਗਿਆ ਹੈ.

ਫਿਲਹਾਲ ਇਹ ਗੀਤ ਏਸ ਜੇ ਰਿਕਾਰਡਸ ਦੇ ਆਫੀਸ਼ੀਅਲ ਯੂ ਟੀਊਬ ਚੈਨਲ ਤੇ ਉਪਲੋਡ਼ ਕੀਤਾ ਗਿਆ ਹੈ ਜਿਸਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ. ਗੀਤ ‘ਪੰਜਾਬ ਦਾ ਹਾਲ’ ਦਾ ਹਜੇ ਆਡੀਓ ਵਰਜ਼ਨ ਹੀ ਰਿਲੀਜ਼ ਕੀਤਾ ਗਿਆ ਹੈ. ਹਜੇ ਤਕ ਇਸ ਗੀਤ ਨੂੰ ਹਜ਼ਾਰਾਂ ਲੋਕ ਸੁਨ ਚੁੱਕੇ ਹਨ ਅਤੇ ਸ਼ੇਯਰ ਕਰ ਚੁੱਕੇ ਹਨ. ਗਾਇਕ ਐਮਕੇ ਦੇ ਕਰਿਅਰ ਦੀ ਸ਼ੁਰੁਆਤ ਕਰਦਾ ਇਹ ਗੀਤ ਓਹਨਾ ਦੀ ਆਵਾਜ਼ ਤੇ ਸੋਚ ਨੂੰ ਸਾਡੇ ਰੂਬ-ਰੁ ਰੱਖਦਾ ਹੈ. ਦੋਸਤੋਂ ਫੇਰ ਇੰਤਜ਼ਾਰ ਕਿਸ ਗੱਲ ਦਾ, ਚਲੋ ਸੁਣਦੇ ਆ ਐਮ ਕੇ ਦੀ ਆਵਾਜ਼ ਤੇ ਪੰਜਾਬ ਦੇ ਹਾਲ ਨੂੰ-

 

Related Articles

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Back to top button
Close