fbpx
Videos

Big Deals Punjabi Song: ਗਾਇਕ ਸੁਰਜੀਤ ਖਾਣ ਦਾ ਨਵਾਂ ਗੀਤ ਹੋਇਆ ਵਾਇਰਲ

ਇੰਨੀ ਦਿਨੀ ਪੰਜਾਬੀ ਗੀਤਾਂ ਦਾ ਟਰੇਂਡ ਭਾਰਤ ਵਿਚ ਲਗਾਤਾਰ ਵੱਧਦਾ ਜਾ ਰਿਹਾ ਹੈ. ਆਏ ਦਿਨ ਕੋਈ ਨਾ ਕੋਈ ਨਵਾਂ ਕਲਾਕਾਰ ਗਾਇਕੀ ‘ਚ ਆਪਣੀ ਕਿਸਮਤ ਆਜ਼ਮਾ ਰਿਹਾ ਹੈ. ਇੰਨਾ ਵਿਚੋਂ ਹੀ ਸੁਰਜੀਤ ਖ਼ਾਨ ਵੀ ਅਜਿਹਾ ਗੀਤਕਾਰ ਹੈ, ਜਿਸਨੇ ਬਹੁਤ ਹੀ ਘੱਟ ਸਮੇ ਵਿਚ ਆਪਣੀ ਸੁਰੀਲੀ ਆਵਾਜ਼ ਤੇ ਗੀਤਾਂ ਨਾਲ ਲੋਕਾਂ ਦੇ ਦਿਲਾਂ ਵਿਚ ਆਪਣੀ ਅਲੱਗ ਥਾਂ ਬਣਾ ਲਈ. ਕੁੱਝ ਸਮੇ ਪਹਿਲਾ ਹੀ ਸੁਰਜੀਤ ਖਾਨ ਆਪਣੀ ਐਲਬਮ ‘ਦਿਲ ਦੀ ਕਿਤਾਬ’ ਨੂੰ ਲੈ ਕੇ ਕਾਫੀ ਚਰਚਾ ਵਿਚ ਰਹੇ ਸਨ. ਸੁਰਜੀਤ ਦਾ ਗੀਤ ‘ਦਿਲ ਦੀ ਕਿਤਾਬ’ ਰੂਹ ਨੂੰ ਛੂਹਣ ਵਾਲਾ ਗੀਤ ਸੀ ਜਿਸਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਤੇ ਸਪੋਰਟ ਮਿਲਿਆ. ਦਿਲ ਦੀ ਕਿਤਾਬ ਦੇ ਹਿੱਟ ਹੋਣ ਤੋਂ ਬਾਅਦ ਇਕ ਵਾਰ ਫਿਰ ਤੋਂ ਸੁਰਜੀਤ ਖਾਨ ਆਪਣੀ ਨਵੀਂ ਐਲਬਮ ਨੂੰ ਲੈ ਕੇ ਹੈੱਡਲਾਇਨਸ ‘ਚ ਆ ਚੁੱਕੇ ਹਨ.

ਦਰਸਲ, ਪਹਿਲੀ ਐਲਬਮ ਦੀ ਕਾਮਯਾਬੀ ਤੋਂ ਬਾਅਦ ਇਸ ਵਾਰ ਸੁਰਜੀਤ ਆਪਣੇ ਨਵੇਂ ਗੀਤ ‘ਬਿਗ ਡੀਲਸ’ ਕਰਕੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ. ਸੁਰਜੀਤ ਨੇ ਹਾਲ ਹੀ ਵਿਚ ਬਿਗ ਡੀਲਸ ਦਾ ਔਫੀਸ਼ਿਯਲ ਵੀਡੀਓ ਲੌਂਚ ਕੀਤਾ ਹੈ ਜੋਕਿ ਯੂਟੀਊਬ ਤੇ ਕਾਫੀ ਵਾਇਰਲ ਹੋ ਰਿਹਾ ਹੈ. ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹਜੇ ਤਕ ਇਸ ਗੀਤ ਨੂੰ 1 .5 ਮਿਲੀਅਨ ਵਿਊਜ਼ ਮਿਲ ਚੁੱਕੇ ਨੇ. ਦਰਸ਼ਕ ਸੁਰਜੀਤ ਦੇ ਇਸ ਨਵੇਂ ਅੰਦਾਜ਼ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਗੀਤਕਾਰ ਦੀ ਹੌਂਸਲਾ ਅਫ਼ਜ਼ਾਹੀ ਲਈ ਗੀਤ ਨੂੰ ਲਾਇਕ ਤੇ ਸ਼ੇਯਰ ਕਰ ਰਹੇ ਹਨ.

Big deals song

ਮੈਡਮਿਕਸ (Mad Mix) ਦੇ ਮਿਊਜ਼ਿਕ ਤੇ ਜੇ ਪੀ ਦ੍ਵਾਰਾ ਲਿਖੇ ਇਸ ਗੀਤ ਨੂੰ ਸੁਰਜੀਤ ਖਾਨ ਨੇ ਆਪਣੀ ਆਵਾਜ਼ ਦਿੱਤੀ ਹੈ. ਇਸਨੂੰ Headliners Records ਨੇ ਰਿਕਾਰਡ ਕੀਤਾ ਹੈ ਤੇ ਆਪਣੇ ਯੂਟੀਊਬ ਚੈਨਲ ਤੇ ਸ਼ੇਯਰ ਕੀਤਾ ਹੈ. ਸੁਰਜੀਤ ਖਾਨ ਇਕ ਅਜਿਹਾ ਉਭਰਦਾ ਸਿਤਾਰਾ ਹੈ, ਜੋ ਆਉਣ ਵਾਲੇ ਸਮੇ ਵਿਚ ਗਾਇਕੀ ਦੀ ਇਕ ਨਵੀਂ ਮਿਸਾਲ ਪੈਦਾ ਕਰੇਗਾ. ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਬਿਗ ਡੀਲਸ ਗੀਤ ਨੂੰ ਖਾਸ ਕਰਕੇ ਯੁਵਾ ਪੀੜ੍ਹੀ ਦ੍ਵਾਰਾ ਪਸੰਦ ਕੀਤਾ ਜਾ ਰਿਹਾ ਹੈ. ਗੀਤ ਦੇ ਰੈਪ ਨੂੰ ਵੀ ਜੇ ਪੀ ਨੇ ਲਿਖਿਆ ਹੈ.

ਦੋਸਤੋਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਗੀਤ ਜਰੂਰ ਪਸੰਦ ਆਇਆ ਹੋਵੇਗਾ. ਗੀਤ ਨੂੰ ਲਾਇਕ ਤੇ ਸ਼ੇਯਰ ਕਰੋ ਅਤੇ ਕੰਮੈਂਟ ਬਾਕਸ ‘ਚ ਆਪਣੀ ਰਾਏ ਦਿਓ..!!

Related Articles

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Back to top button
Close